ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੋਹਤੱਕ ਵਿੱਚ ਕੀਤਾ ਸਵੱਛਤਾ ਸ਼੍ਰਮਦਾਨ, ਪੌਧਾਰੋਪਣ ਕਰ ਨਮੋ ਮੈਰਾਥਨ ਨੂੰ ਵਿਖਾਈ ਝੰਡੀ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵੱਛਤਾ,ਨਸ਼ਾ ਮੁਕਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਹੁਣ ਜਨਆਂਦੋਲਨ ਬਨਾਉਣਾ ਚਾਹੀਦਾ ਹੈ। ਇਸ ਸੰਕਲਪ ਨੂੰ ਲੈ ਕੇ ਜਨਭਾਗੀਦਾਰੀ ਨਾਲ ਅਸੀ ਇੱਕ ਮਜਬੂਤ ਰਾਸ਼ਟਰ ਦਾ ਨਿਰਮਾਣ ਕਰ ਸਕਣਗੇ।
ਉਨ੍ਹਾਂ ਨੇ ਇਹ ਗੱਲ ਬੁੱਧਵਾਰ ਦੀ ਸਵੇਰ ਰੋਹਤੱਕ ਵਿੱਚ ਮਾਨਸਰੋਵਰ ਪਾਰਕ ਨੇੜੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ ਦੇ ਉਪਲੱਖ ਵਿੱਚ ਡ੍ਰੱਗ ਫ੍ਰੀ ਹਰਿਆਣਾ ਥੀਮ ਨੂੰ ਲੈ ਕੇ ਆਯੋਜਿਤ ਨਮੋ ਮੈਰਾਥਨ ਵਿੱਚ ਪਹੁੰਚੇ ਯੁਵਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਮੁੱਖ ਮੰਤਰੀ ਨੇ ਅੱਜ ਸਵੇਰੇ ਰੋਹਤੱਕ ਵਿੱਚ ਆਪ ਸ਼੍ਰਮਦਾਨ ਕਰ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਨਮੋ ਮੈਰਾਥਨ ਤੋਂ ਪਹਿਲਾਂ ਉਨ੍ਹਾਂ ਨੇ ਮਾਨਸਰੋਵਰ ਪਾਰਕ ਵਿੱਚ ਪੌਧੇਰੋਪਣ ਕਰ ਵਾਤਾਵਰਣ ਸਰੰਖਣ ਦਾ ਸਨੇਹਾ ਦਿੱਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਸਨੀਕਾਂ ਵੱਲੋਂ ਪ੍ਰਧਾਨ ਮੰਰਤੀ ਸ੍ਰੀ ਨਰੇਂਦਰ ਮੋਦੀ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀ। ਉਨ੍ਹਾਂ ਨੇ ਨਮੋ ਮੈਰਾਥਨ ਵਿੱਚ ਉਮੜੀ ਯੁਵਾ ਸ਼ਕਤੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ, ਤਿਆਗ, ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਦਾ ਉਤਸਵ ਹੈ।
ਪ੍ਰਧਾਨ ਮੰਤਰੀ ਦਾ ਜੀਵਨ ਸਾਡੇ ਸਾਰਿਆਂ ਲਈ ਪੇ੍ਰਰਣਾ ਹੈ। ਸਾਨੂੰ ਅਜਿਹੇ ਊਰਜਾਵਾਨ ਵਿਅਕਤੀਤੱਵ ‘ਤੇ ਮਾਣ ਹੈ ਜਿਨ੍ਹਾਂ ਲਈ ਅਗਵਾਈ ਕਰਨਾ ਅਹੁਣਾ ਹੀ ਨਹੀਂ ਸਗੋਂ ਸੇਵਾ , ਤਿਆਗ ਅਤੇ ਇਮਾਨਦਾਰੀ ਹੈ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਸਵੈ-ਨਿਰਭਰ, ਨਵਾਚਾਰ ਅਤੇ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਸਲਾਂਘਾਯੋਗ ਤਰੱਕੀ ਕੀਤੀ ਹੈ ਅਤੇ ਦੁਨਿਆਵੀ ਮੰਚ ‘ਤੇ ਦੇਸ਼ ਨੂੰ ਨਵੀਂ ਪਛਾਣ ਮਿਲੀ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਸਾਡੀ ਡਬਲ ਇੰਜਨ ਸਰਕਾਰ ਨੇ ਨਾਰੀ ਸਸ਼ਕਤੀਕਰਨ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਸਲਾਂਘਾਯੋਗ ਕੰਮ ਕੀਤਾ ਹੈ। ਬੇਟੀ ਬਚਾਓ-ਬੇਟੀ ਬਚਾਓ, ਉੱਜਵਲਾ ਯੋਜਨਾ, ਮਾਂ ਵੰਦਨਾ ਯੋਜਨਾ ਅਤੇ ਆਪ ਸਹਾਇਤਾ ਗਰੂਪਾਂ ਰਾਹੀਂ ਨਾਲ ਨਾਰੀ ਸ਼ਕਤੀ ਨੂੰ ਸਸ਼ਕਤ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਨਮੋ ਮੈਰਾਥਨ ਨੂੰ ਨਸ਼ਾਮੁਕਤ ਸਮਾਜ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੱਸਿਆ।
ਉਨ੍ਹਾਂ ਨੇ ਪੋ੍ਰਗਰਾਮ ਵਿੱਚ ਪਹੁੰਚੇ ਲੋਕਾਂ ਤੋਂ ਵਾਤਾਵਰਨ ਸਰੰਖਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇੱਕ ਰੁੱਖ ਮਾਂ ਦੇ ਨਾਮ ਮੁਹਿੰਮ ਤਹਿਤ ਪੌਧਾਰੋਪਣ ਨੂੰ ਧਰਤੀ ਮਾਂ ਦੇ ਸਨਮਾਨ ਅਤੇ ਆਉਣ ਵਾਲੀ ਪੀਢੀਆਂ ਦੇ ਭਵਿੱਖ ਦੀ ਸੁਰੱਖਿਆ ਦਾ ਸੰਕਲਪ ਦੱਸਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪ ਸ਼੍ਰਮਦਾਨ ਕਰ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਮਿਸ਼ਨ ਅੱਜ ਆਂਦੋੋਲਨ ਦਾ ਰੂਪ ਲੈ ਚੁੱਕਾ ਹੈ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਯੁਵਾਵਾਂ ਨੂੰ ਨਸ਼ਾ ਮੁਕਤ ਦੀ ਸੌਂਹ ਵੀ ਦਿਵਾਈ।
ਇਸ ਮੌਕੇ ‘ਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗੋ੍ਰਵਰ, ਰੋਹਤੱਕ ਦੇ ਮੇਅਰ ਸ੍ਰੀ ਰਾਮ ਅਵਤਾਰ ਵਾਲਮੀਕਿ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜ਼ੂਦ ਰਹੇ।
ਰੋਹਤੱਕ ਵਿੱਚ ਨਮੋ ਵਨ ਦਾ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਉਦਘਾਟਨ
ਚੰਡੀਗੜ੍ਹ ( ਜਸਟਿਸ ਨਿਊਜ਼ )
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜਗਤ ਪ੍ਰਕਾਸ਼ ਨੱਡਾ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ ‘ਤੇ ਰੋਹਤੱਕ ਸ਼ਹਿਰ ਦੇ ਸੈਕਟਰ-2 ਵਿੱਚ ਮਿਯਾਵਾਕੀ ਪੱਧਤੀ ਨਾਲ ਤਿਆਰ ਕੀਤੇ ਜਾ ਰਹੇ ਨਮੋ ਵਨ ਦਾ ਉਦਘਾਟਨ ਪੌਧਾਰੋਪਣ ਨਾਲ ਕੀਤਾ। ਨਮੋ ਵਨ ਦੇ ਸ਼ੁਰੂਆਤੀ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਅਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬੜੌਲੀ ਦੀ ਮੌਜ਼ੂਦਗੀ ਰਹੀ।
ਕੇਂਦਰੀ ਸਿਹਤ ਮੰਤਰੀ ਸ੍ਰੀ ਨੱਡਾ ਨੇ ਮੁੱਖ ਮੰਤਰੀ ਨਾਲ ਮਿਲ ਕੇ ਰੋਹਤੱਕ ਦੇ ਲੋਕਾਂ ਨਾਲ ਨਮੋ ਵਨ ਵਿੱਚ ਕਰੀਬ 10 ਹਜ਼ਾਰ ਰੁੱਖ ਲਗਾਉਂਦੇ ਹੋਏ ਵਾਤਾਵਰਨ ਸਰੰਖਣ ਦਾ ਸੰਕਲਪ ਲਿਆ। ਨਮੋ ਵਨ ਵਿੱਚ ਮਹਿਲਾਵਾਂ, ਬੁਜ਼ੁਰਗਾਂ, ਨੌਜੁਆਨਾਂ ਨਾਲ ਬੱਚਿਆਂ ਦੀ ਵਰਣਯੋਗ ਭਾਗੀਦਾਰੀ ਰਹੀ। ਪੌਧਾਰੋਪਣ ਕਰਦੇ ਹੋਏ ਵਾਤਾਵਰਨ ਪੇ੍ਰਮਿਆਂ ਨਾਲ ਕੇਂਦਰੀ ਮੰਤਰੀ ਸ੍ਰੀ ਜੇ.ਪੀ.ਨੱਡਾ ਨਾਲ ਸਿੱਧਾ ਸੰਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਵੱਛ ਵਾਤਾਵਰਨ ਵਿੱਚ ਸਿਹਤਮੰਦ ਜੀਵਨ ਦੀ ਵਿਚਾਰਧਾਰਾ ਨਾਲ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲੈ ਜਾਣ ਲਈ ਵੱਧ ਰਹੇ ਹਨ, ਅਜਿਹੇ ਵਿੱਚ ਅਸੀ ਸਾਰਿਆਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਨ੍ਹਾਂ ਦੀ ਇਸ ਸਰਗਰਮੀ ਸੋਚ ਨੂੰ ਸਾਰਥਕ ਕਰਨ ਵਿੱਚ ਆਪਣਾ ਯੋਗਦਾਨ ਦੇਣ।
ਉਨ੍ਹਾਂ ਨੇ ਮਹਿਲਾਵਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਘਰ ਦੀ ਜਿੰਮੇਦਾਰੀ ਜਿਸ ਤਰ੍ਹਾਂ ਪ੍ਰੂਰੀ ਲਗਨ ਨਾਲ ਨਿਭਾ ਰਹੀਆਂ ਹਨ ਠੀਕ ਉਸੇ ਤਰ੍ਹਾਂ ਉਹ ਆਪ ਅਤੇ ਆਪਣੇ ਪਰਿਜਨਾਂ ਨੂੰ ਵੀ ਵਾਤਾਵਰਨ ਸਰੰਖਣ ਵਿੱਚ ਸਹਿਭਾਗੀ ਬਨਾਉਣ ਵਿੱਚ ਅੱਗੇ ਆਵੇ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵਾਤਾਵਰਨ ਰੱਖਿਅਕ ਬਨਣ। ਹਜ਼ਾਰਾਂ ਦੀ ਗਿਣਤੀ ਵਿੱਚ ਨਮੋ ਵਨ ਵਿੱਚ ਰੁੱਖ ਲਗਾਉਣ ਆਈ ਮਹਿਲਾਵਾਂ ਨੇ ਕੇਂਦਰੀ ਮੰਤਰੀ ਸ੍ਰੀ ਜੇ.ਪੀ.ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਭਰੋਸਾ ਦਿੱਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਵੱਛ ਭਾਰਤ-ਸਿਹਤਮੰਦ ਭਾਰਤ ਬਨਾਉਣ ਦੀ ਦਿਸ਼ਾ ਵਿੱਚ ਜੋ ਕਦਮ ਵਧਾਏ ਜਾ ਰਹੇ ਹਨ ਉਸ ਵਿੱਚ ਰੋਹਤੱਕ ਦੀ ਮਹਿਲਾਵਾਂ ਸਮੇਤ ਉਨ੍ਹਾਂ ਦੇ ਪਰਿਜਨਾਂ ਦੀ ਸਰਗਰਮੀ ਹਿੱਸੇਦਾਰੀ ਰਵੇਗੀ।
ਕੇਂਦਰੀ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੇ ਨਮੋ ਵਨ ਵਿੱਚ ਰੁੱਖ ਲਗਾਉਣ ਲਈ ਪਹੁੰਚੇ ਲੋਕਾਂ ਦਾ ਖ਼ਾਸਕਰ ਮਹਿਲਾਵਾਂ ਅਤੇ ਬੱਚਿਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਕਿਹਾ ਕਿ ਸੰਤੁਲਿਤ ਵਾਤਾਵਰਨ ਬਣਾਉਂਦੇ ਹੋਏ ਅਸੀ ਸਿਹਤਮੰਦ ਜੀਵਨ ਦੀ ਪਰਿਕਲਪਨਾ ਨੂੰ ਸਾਕਾਰ ਕਰ ਸਕਦੇ ਹਨ।
ਨਮੋ ਵਨ ਦੇ ਉਦਘਾਟਨ ਮੌਕੇ ‘ਤੇ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਕਾ ਮੰਤਰੀ ਸ੍ਰੀ ਮਨੀਸ਼ ਗੋ੍ਰਵਰ, ਨਗਰ ਨਿਗਮ ਦੇ ਮੇਅਰ ਰਾਮ ਅਵਤਾਰ ਬਾਲਮੀਕਿ, ਸੂਚਨਾ, ਜਨਸੰਪਰਕ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਸ਼ਹਿਰੀ ਸਥਾਨਕ ਵਿਭਾਗ ਦੇ ਨਿਦੇਸ਼ਕ ਸ੍ਰੀ ਪੰਕਜ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤਾ ਪ੍ਰਦਰਸ਼ਨੀ ਦਾ ਅਵਲੋਕਨ
ਚੰਡੀਗੜ੍ਹ ( ਜਸਟਿਸ ਨਿਊਜ਼ )
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 75ਵੇਂ ਜਨਮਦਿਨ ਮੌਕੇ ‘ਤੇ ਬੁੱਧਵਾਰ ਨੂੰ ਸਿਹਤਮੰਦ ਨਾਰੀ-ਸ਼ਸ਼ਕਤ ਪਰਿਵਾਰ ਮੁਹਿੰਮ ਦੀ ਸ਼ੁਰੂਆਤ ਹੋਈ। ਰੋਹਤਕ ਸਥਿਤ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਪਰਿਸਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਮੌਜੂਦਗ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਪ੍ਰਦਰਸ਼ਨੀ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ।
ਇਸ ਮੌਕੇ ‘ਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੇ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਦੇ ਸਿਹਤ ਦੀ ਸੁਰੱਖਿਆ, ਜਾਗਰੁਕਤਾ ਅਤੇ ਬਿਹਤਰ ਦੇਖਭਾਲ ਯਕੀਨੀ ਕਰਨਾ ਹੈ। ਮੁਹਿੰਮ ਦਾ ਸਮੇਂ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਰੱਖੀ ਗਈ ਹੈ।
ਨਾਰੀ ਦੀ ਸਿਹਤ-ਪਰਿਵਾਰ ਦੀ ਸ਼ਕਤੀ ਰਹੀ ਖਿੱਚ ਦਾ ਕੇਂਦਰ ਬਿੰਦੂ
ਪ੍ਰਦਰਸ਼ਨੀ ਵਿੱਚ ਸਿਹਤਮੰਦ ਮਾਂ, ਸੁਰੱਖਿਅਤ ਸ਼ਿਸ਼ੂ-ਮਜਬੂਤ ਸਮਾਜ ਦੀ ਨੀਂਹ ਵਰਗੇ ਪ੍ਰੇਰਕ ਸੰਦੇਸ਼ਾਂ ਦੇ ਨਾਲ ਸਿਹਤ ਸੇਵਾਵਾਂ ਅਤੇ ਯੋਜਨਾਵਾਂ ਦੀ ਝਲਕ ਦਿਖਾਈ ਗਈ।
ਅਵਲੋਕਨ ਦੇ ਵਿੰਚ ਮੁੱਖ ਮਹਿਮਾਨ ਸ੍ਰੀ ਜੇ ਪੀ ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਟੀਬੀ ਮੁਕਤ ਭਾਰਤ ਮੁਹਿੰਮ ਦੀ ਜਾਣਕਾਰੀ ਲਈ।
ਟੀਬੀ ਰੋਗ ਦੇ ਖਾਤਮੇ ‘ਤੇ ਵਿਸ਼ੇਸ਼ ਫੋਕਸ
ਨਿਕਸ਼ੇ ਪੋਸ਼ਣ ਯੋਜਨਾ ‘ਤੇ ਅਧਾਰਿਤ ਪੈਨਲਾਂ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਟੀਬੀ ਰੋਗੀਆਂ ਨੂੰ ਉਪਚਾਰ ਦੌਰਾਨ ਪ੍ਰਤੀ ਮਹੀਨਾ 1000 ਰੁਪਏ ਪੋਸ਼ਣ ਸਹਾਇਤਾ ਸਿੱਧੇ ਬੈਂਕ ਖਾਤੇ ਵਿੱਚ ਦਿੱਤੀ ਜਾਂਦੀ ਹੈ। ਇਸ ਦੇ ਲਈ ਟੀਬੀ ਆਰੋਗਯ ਸਾਥੀ ਐਪ ਅਤੇ ਉਮੰਗ ਐਪ ਰਾਹੀਂ ਤਸਦੀਕ ਅਤੇ ਟ੍ਰੈਕਿੰਗ ਦੀ ਸਹੂਲਤ ਵੀ ਸਮਝਾਈ ਗਈ।
ਸਟਾਲਾਂ ‘ਤੇ ਮਹਿਲਾਵਾਂ ਨੇ ਲਈ ਰੋਗਾਂ ਦੀ ਰੋਕਥਾਮ ਤੇ ਇਲਾਜ ਸਬੰਧੀ ਜਾਣਕਾਰੀ
ਸਟਾਲਾਂ ‘ਤੇ ਕੈਂਸਰ ਸਕ੍ਰੀਨਿੰਗ, ਏਨੀਮਿਆ ਕੰਟਰੋਲ, ਥੈਲੇਸਿਮਿਆ ਜਾਂਚ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਟੀਬੀ ਰੋਗ ਨਾਲ ਸਬੰਧਿਤ ਜਾਣਕਾਰੀ ਵਿਸਤਾਰ ਨਾਲ ਦਿੱਤੀ ਗਈ। ਨਾਲ ਹੀ ਤੁਹਾਡੇ ਤੋਂ ਰੋਸ਼ਨ ਹੈ ਪੂਰੇ ਪਰਿਵਾਰ ਦੀ ਖੁਸ਼ੀ-ਟੀਬੀ ਇਲਾਜ ਲਵੋ ਅਤੇ ਅਪਣਿਆਂ ਦਾ ਸਾਥ ਨਿਭਾਓ ਵਰਗੇ ਸੰਦੇਸ਼ਾਂ ਨੇ ਲੋਕਾਂ ਨੂੰ ਆਕਰਸ਼ਕ ਕੀਤਾ।
ਪ੍ਰਦਰਸ਼ਨੀ ਦੌਰਾਨ ਪੋਸ਼ਣ ਮੁਹਿੰਮ ਨੂੰ ਲੈ ਕੇ ਪੋਸਟਰ ਲਗਾਏ ਗਏ, ਜਿਨ੍ਹਾਂ ਵਿੱਚ ਬੱਚਿਆਂ, ਕਿਸ਼ੋਰੀਆਂ ਅਤੇ ਜਣੇਪਾ ਮਹਿਲਾਵਾਂ ਲਈ ਸੰਤੁਲਿਤ ਭੋਜਨ, ਸਤਨਪਾਨ ਦੇ ਮਹਤੱਵ ਅਤੇ ਏਨੀਮਿਆ ਕੰਟਰੋਲ ਵਰਗੇ ਬਿੰਦੂਆਂ ਨੂੰ ਸ਼ਾਮਿਲ ਕੀਤਾ ਗਿਆ। ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਭਾਗਾਂ ਅਤੇ ਯੋਜਨਾਂਵਾਂ ਨਾਲ ਜੁੜੀ ਜਾਣਕਾਰੀਪੂਰਣ, ਪੋਸਟਰ, ਬੈਨਰ ਅਤੇ ਸਟਾਲ ਲਗਾਏ ਗਏ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਸਿਹਤ, ਪੋਸ਼ਣ ਅਤੇ ਜਾਗਰੁਕਤਾ ਨਾਲ ਸਬੰਧਿਤ ਵਿਸਤਾਰ ਜਾਣਕਾਰੀ ਦਿੱਤੀ ਗਈ।
ਵਿਸ਼ਾਲ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਆਯੋਜਿਤ
ਮੁਹਿੰਤ ਤਹਿਤ ਸਿਹਤ ਸੇਵਾਵਾਂ ਦੇ ਨਾਲ-ਨਾਲ ਸਮਾਜਿਕ ਭਾਗੀਦਾਰੀ ‘ਤੇ ਵੀ ਜੋਰ ਦਿੱਤਾ ਗਿਆ। 17 ਸਤੰਬਰ ਨੂੰ ਵਿਸ਼ਾਲ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੌਜੁਆਨਾਂ ਅਤੇ ਸਵੈਸੇਵੀ ਅਦਾਰਿਆਂ ਨੈ ਉਤਸਾਹ ਨਾਲ ਖੂਨਦਾਨ ਕੀਤਾ।
ਵਿਸ਼ੇਸ਼ ਟੀਕਾਕਰਣ ਮੁਹਿੰਮ (VHSND)
ਮੁਹਿੰਮ ਤਹਿਤ 17 ਤੋਂ 2 ਅਕਤੂਬਰ ਤੱਕ ਵਿਸ਼ੇਸ਼ ਟੀਕਾਕਰਣ ਕੈਂਪ, ਆਯੋਜਿਤ ਕੀਤੇ ਜਾਣਗੇ। ਇੰਨ੍ਹਾਂ ਕੈਂਪਾਂ ਵਿੱਚ 0 ਤੋਂ 16 ਸਾਲ ਤੱਕ ਦੇ ਬੱਚਿਆਂ ਅਤੇ ਜਣੇਪਾ ਮਹਿਲਾਵਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸਾਰਿਆਂ ਦਾ ਟੀਕਾਕਰਣ ਯਕੀਨੀ ਕਰਨ ਲਈ ਰੁਟੀਨ ਟੀਕਾਕਰਣ ‘ਤੇ ਵੀ ਜੋਰ ਦਿੱਤਾ ਜਾਵੇਗਾ।
ਡਿਜੀਟਲ ਸਿਹਤ ਪਹਿਲ
ਪ੍ਰਦਰਸ਼ਨੀ ਦਾ ਇੱਕ ਖਾਸ ਆਕਰਸ਼ਨ ‘I am a Digital Health Champion ‘ ਫੋਟੋ ਫ੍ਰੇਮ ਅਤੇ ABHA ਹੈਲਥ ਆਈ ਕਾਰਡ ਨੂੰ ਪ੍ਰਮੋਟ ਕਰਨ ਵਾਲਾ ਸਟਾਲ ਰਿਹਾ। ਇਸ ਵਿੱਚ ਨਾਗਰਿਕਾਂ ਨੂੰ ਆਪਣੇ ਸਿਹਤ ਰਿਕਾਰਡ ਮੋਬਾਇਲ ‘ਤੇ ਸੁਰੱਖਿਅਤ ਰੱਖਣ ਦੀ ਸਹੂਲਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ।
ਹੈਲਪਲਾਇਨ ਅਤੇ ਸਿਹਤ ਸੇਵਾਵਾਂ
ਪ੍ਰਦਰਸ਼ਨੀ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਹਿਲਾਵਾਂ ਨੂੰ ਦਸਿਆ ਗਿਆ ਕਿ ਕਿਸੇ ਵੀ ਸਿਹਤ ਸਮਸਿਆ ਜਾਂ ਸਹਾਇਤਾ ਲਈ ਹਰਿਆਣਾਂ ਸਿਹਤ ਹੈਲਪਲਾਇਨ 104 ਅਤੇ ਨਿਕਸ਼ੈ ਸੰਪਰਕ ਹੈਲਪਲਾਇਨ 1800-11-6666 (ਟੋਲ ਫਰੀ) 24&7 ਉਪਲਬਧ ਹਨ।
ਇਸ ਮੌਕੇ ‘ਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ, ਨਗਰ ਨਿਗਮ ਰੋਹਤਕ ਦੇ ਮੇਅਰ ਸ੍ਰੀ ਰਾਮਾਵਤਾਰ ਵਾਲਮਿਕੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੂਰੰਗ, ਡਿਪਟੀ ਕਮਿਸ਼ਨਰ ਸ੍ਰੀ ਸਚਿਨ ਗੁਪਤਾ, ਕੌਮੀ ਸਿਹਤ ਮਿਸ਼ਨ ਦੇ ਐਮਡੀ ਸ੍ਰੀ ਆਰਐਸ ਢਿੱਲੋਂ ਸਮੇਤ ਹੋਰ ਅਧਿਕਾਰੀ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਨਗਰ ਨਿਗਮਾਂ ਦੇ ਕਮਿਸ਼ਨਰ ਮਹਾਨਗਰੀ ਵਿਕਾਸ ਅਥਾਰਿਟੀਆਂ ਦੇ ਪਦੇਨ ਵਧੀਕ ਮੁੱਖ ਸਕੱਤਰ ਕਾਰਜਕਾਰੀ ਅਧਿਕਾਰੀ ਨਾਮਜਦ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਨਗਰ ਨਿਗਮ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਪੰਚਕੂਲਾ ਅਤੇ ਹਿਸਾਰ ਦੇ ਕਮਿਸ਼ਨਰਾਂ ਨੂੰ ਸਬੰਧਿਤ ਮਹਾਨਗਰੀ ਵਿਕਾਸ ਅਥਾਰਿਟੀ ਦਾ ਪਦੇਨ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਨਾਮਜਦ ਕੀਤਾ ਹੈ।
ਇਸ ਸਬੰਧ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ।
ਨਗਰ ਨਿਗਮ ਮਾਨੇਸਰ ਦੇ ਕਮਿਸ਼ਨਰ ਨੂੰ ਗੁਰੂਗ੍ਰਾਮ ਮਹਾਨਗਰੀ ਵਿਕਾਸ ਅਥਾਰਿਟੀ ਦਾ ਪਦੇਨ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ-2 ਨਾਮਜਦ ਕੀਤਾ ਗਿਆ ਹੈ। ਮਹਾਨਗਰੀ ਵਿਕਾਸ ਅਥਾਰਿਟੀਆਂ ਵਿੱਚ ਮੌਜੂਦਾ ਵਿੱਚ ਕੰਮ ਕਰ ਰਹੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਆਪਣੇ ਅਹੁਦੇ ‘ਤੇ ਬਣੇ ਰਹਿਣਗੇ।
ਵਿਸ਼ੇਸ਼ ਪ੍ਰੋਗਰਾਮ-ਵਾਤਾਰਨ ਸਰੰਖਣ ਅਤੇ ਹਰਿਆਲੀ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ75 ਸਥਾਨਾਂ ‘ਤੇ ਸਥਾਪਿਤ ਹੋਣਗੇ ਨਮੋ ਵਨ ਅਤੇ ਚਲੇਗਾ ਸਵੱਛਤਾ ਦਾ ਸੰਦੇਸ਼
ਚੰਡੀਗੜ੍ਹ( ਜਸਟਿਸ ਨਿਊਜ਼ )
ਹਰਿਆਣਾ ਦੇ ਵਾਤਾਵਰਨ ਅਤੇ ਵਨ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਵਾਤਾਵਰਨ ਸਰੰਖਣ ਅਤੇ ਹਰਿਆਲੀ ਨੂੰ ਵਧਾਉਣ ਲਈ 17 ਸਤੰਬਰ ਤੋਂ 2 ਅਕਤੂਬਰ ਤੱਕ ਵਿਸ਼ੇਸ਼ ਪ੍ਰੋਗਰਾਮ ਪੂਰੇ ਸੂਬੇ ਵਿੱਚ ਚਲਾਇਆ ਜਾਵੇਗਾ। ਇਸ ਮੁਹਿੰਮ ਦਾ ਟੀਚਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਵੱਛਤਾ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣਾ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਇੱਕ ਰੁੁੱਖ ਮਾਂ ਦੇ ਨਾਮ ਮੁਹਿੰਮ ਨੂੰ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚਾਉਣਾ ਹੈ।
ਵਨ ਮੰਤਰੀ ਨੇ ਇਸ ਸਬੰਧ ਵਿੱਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਵਨ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਵਿਸ਼ੇਸ਼ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਤਹਿਤ ਇੱਕ ਰੁੱਖ ਹਜ਼ਾਰਾਂ ਸਾਹਾਂ ਦਾ ਸਹਾਰਾ, ਅੱਜ ਲਗਾਓ ਕੱਲ੍ਹ ਬਚਾਓ ਨਾਰੇ ਨੂੰ ਵਿਆਪਕ ਪੱਧਰ ‘ਤੇ ਪ੍ਰਚਾਰਿਤ ਕੀਤਾ ਜਾਵੇਗਾ। ਇਸ ਲੜੀ ਵਿੱਚ ਸੂਬੇ ਦੇ 75 ਸਥਾਨਾਂ ‘ਤੇ ਨਮੋ ਵਨ ਜਾਂ ਪਾਰਕ ਸਥਾਪਿਤ ਕੀਤੇ ਜਾਣਗੇ। ਇਹ ਪਾਰਕ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ ‘ਤੇ ਹਰਿਆਣਾ ਦੀ ਜਨਤਾ ਵੱਲੋਂ ਇੱਕ ਤੌਹਫਾ ਹੋਣਗੇ।
ਉਨ੍ਹਾਂ ਨੇ ਕਿਹਾ ਕਿ 25 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਜੈਯੰਤੀ ਦੇ ਮੌਕੇ ‘ਤੇ ਇੱਕ ਖ਼ਾਸ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਵੱਛਤਾ ਸੰਦੇਸ਼ ਨੂੰ ਆਤਮਸਾਤ ਕਰਦੇ ਹੋਏ ਇੱਕ ਦਿਨ, ਇੱਕ ਘੰਟਾ, ਮਿਲ ਕੇ ਸ਼੍ਰਮਦਾਨ ਮੁਹਿੰਮ ਚਲਾਈ ਜਾਵੇਗੀ। ਇਸ ਦਿਨ ਵਨ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਨਾ ਸਿਰਫ ਆਪਣੇ ਦਫ਼ਤਰਾਂ ਸਗੋਂ ਵੱਖ ਵੱਖ ਸਥਾਨਾਂ ‘ਤੇ ਵੀ ਸ਼੍ਰਮਦਾਨ ਕਰਣਗੇ ਅਤੇ ਸਮਾਜ ਨੂੰ ਸਵੱਛਤਾ ਦਾ ਸੰਦੇਸ਼ ਦੇਣਗੇ।
ਉਨ੍ਹਾਂ ਨੇ ਦੱਸਿਆ ਕਿ ਸਵੱਛਤਾ ਅਤੇ ਹਰਿਆਲੀ ਦਾ ਇਹ ਸੰਦੇਸ਼ ਸਿਰਫ ਮੀਟਿੰਗਾਂ ਤੱਕ ਸੀਮਤ ਨਹੀ ਸਗੋਂ ਆਮਜਨ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਚਾਰ ਵਿਸ਼ੇਸ਼ ਮੋਬਾਇਲ ਵੈਨ ਤਿਆਰ ਕੀਤੀ ਗਈਆਂ ਹਨ। ਇਹ ਵੈਨ ਸੂਬੇ ਦੇ ਸਾਰੇ ਸਰਕਲ ਅਤੇ ਜ਼ਿਲਿਆਂ ਵਿੱਚ ਚਲਾਈ ਜਾਣਗੀਆਂ। ਨਾਰਥ ਸਰਕਲ ਵਿੱਚ ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਅਤੇ ਅੰਬਾਲਾ ਜ਼ਿਲਿਆਂ ਵਿੱਚ ਹਰੇਕ ਸਥਾਨ ‘ਤੇ ਤਿੰਨ-ਤਿੰਨ ਦਿਨ ਤੱਕ ਮੁਹਿੰਮ ਚਲਾਈ ਜਾਵੇਗੀ। ਇਸੇ ਤਰ੍ਹਾਂ ਸੇਂਟ੍ਰਲ ਸਰਕਲ ਵਿੱਚ ਕਰਨਾਲ, ਪਾਣੀਪਤ, ਸੋਨੀਪਤ, ਰੋਹਤੱਕ ਅਤੇ ਝੱਜਰ ਵਿੱਚ ਵੀ ਵੈਨ ਤਿੰਨ-ਤਿੰਨ ਦਿਨ ਤੱਕ ਸਰਗਰਮ ਰਵੇਗੀ। ਇਨ੍ਹਾਂ ਵੈਨਾਂ ਰਾਹੀਂ ਆਮਜਨ ਨੂੰ ਵਾਤਾਵਰਨ ਸਰੰਖਣ ਅਤੇ ਸਵੱਛਤਾ ਲਈ ਪ੍ਰੇਰਿਤ ਕੀਤਾ ਜਾਵੇਗਾ।
ਰਾਓ ਨਰਬੀਰ ਸਿੰਘ ਨੇ ਸੂਬੇ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਇੱਕ ਰੁੱਖ ਮਾਂ ਦੇ ਨਾਮ ਮੁਹਿੰਮ ਵਿੱਚ ਆਪਣੀ ਸਰਗਰਮੀ ਹਿੱਸੇਦਾਰੀ ਯਕੀਨੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਯੁਵਾਵਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਦੌਰਾਨ ਵਾਤਾਵਰਨ ਅਤੇ ਸਵੱਛਤਾ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਆਪਣੇ ਪਰਿਵਾਰ, ਸਮਾਜ ਅਤੇ ਸੂਬੇ ਨੂੰ ਪ੍ਰੇਰਿਤ ਕਰਨ।
ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਪੋ੍ਰਗਰਾਮ ਦੌਰਾਨ ਵਨ ਵਿਭਾਗ ਸਕੂਲੀ ਬੱਚਿਆਂ ਲਈ ਸਲੋਗਨ ਲੇਖਨ, ਪੇਂਟਿੰਗ ਪ੍ਰਤਿਯੋਗਿਤਾ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਦਾ ਵੀ ਆਯੋਜਨ ਕਰੇਗਾ ਤਾਂ ਜੋ ਬੱਚਿਆਂ ਵਿੱਚ ਬਚਪਨ ਤੋਂ ਹੀ ਵਾਤਾਵਰਨ ਅਤੇ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮਾਜ ਦੇ ਛੋਟੇ ਛੋਟੇ ਬੱਚੇ ਵੀ ਇਸ ਦਿਸ਼ਾ ਵਿੱਚ ਸੋਚਣਗੇ ਅਤੇ ਕਦਮ ਵਧਾਉਣਗੇ ਤਾਂ ਯਕੀਨੀ ਤੌਰ ‘ਤੇ ਹਰਿਆਣਾ ਹੀ ਨਹੀਂ ਸਗੋਂ ਪੂਰਾ ਦੇਸ਼ ਸਵੱਛ ਅਤੇ ਹਰਾਭਰਾ ਬਣ ਸਕੇਗਾ।
ਰਾਓ ਨਰਬੀਰ ਨੇ ਕਿਹਾ ਕਿ ਇਹ ਵਿਸ਼ੇਸ਼ ਪ੍ਰੋਗਰਾਮ ਸਿਰਫ ਇੱਕ ਸਰਕਾਰੀ ਔਪਚਾਰਿਕਤਾ ਨਹੀਂ ਹੈ ਸਗੋਂ ਇਹ ਹਰ ਨਾਗਰਿਕ ਦੀ ਜਿੰਮੇਦਾਰੀ ਦੀ ਅਪੀਲ ਹੈ। ਜੇਕਰ ਸਾਰੇ ਲੋਕ ਮਿਲ ਕੇ ਇੱਕ ਰੁੱਖ ਲਗਾਉਣ ਅਤੇ ਸਵੱਛਤਾ ਦੇ ਸੰਕਲਪ ਨੂੰ ਜੀਵਨ ਦਾ ਹਿੱਸਾ ਬਣਾ ਲੈਣ ਤਾਂ ਵਾਤਾਵਰਨ ਸਰੰਖਣ ਕੋਈ ਦੂਰ ਦਾ ਸੁਪਨਾ ਨਹੀਂ ਸਗੋਂ ਭਵਿੱਖ ਦੀ ਸੱਚਾਈ ਹੋਵੇਗੀ।
Leave a Reply